Site icon Welcome to Divya Savera

ਪੰਜਾਬ ਕਾਂਗਰਸ ਤਰੱਕੀ ਦੀਆਂ ਲੀਹਾਂ ਤੇ, ਲੋਕਾਂ ਨੂੰ ਠੱਗਣ ਵਾਲੇ ਗਿਰੋਹ ਦਾ ਇਕ ਕਾਂਗਰਸੀ ਬਲਾਕ ਪ੍ਰਧਾਨ ਪੱਪਲ ਕਪੂਰ ਵੀ ਸ਼ਾਮਲ- ਗੋਸ਼ਾ

Rate this post

ਰਾਜਾ ਵੜਿੰਗ ਨੇ ਸਾਹਿਲ ਉਰਫ ਪੱਪਲ ਕਪੂਰ ਨੂੰ ਕੀਤਾ ਸੀ ਹਲਕਾ ਆਤਮ ਨਗਰ ਦਾ ਬਲਾਕ ਪ੍ਰਧਾਨ ਨਿਯੁਕਤ 

ਲੁਧਿਆਣਾ 24 ਜੁਲਾਈ ( ਮਨਦੀਪ ਦੁੱਗਲ)

ਖੁਦ ਨੂੰ ਮਾਈਕ੍ਰੋਸਾਫਟ ਤੇ ਐਪਲ ਪਲੇਟਫਾਰਮ ਦੇ ਅਧਿਕਾਰੀ ਦੱਸ ਕੇ ਵਿਦੇਸ਼ੀਆਂ ਨੂੰ ਮੋਟਾ ਚੂਨਾ ਲਗਾਉਣ ਵਾਲੇ ਇਕ ਜਾਅਲੀ ਕਾਲ ਸੈਂਟਰ ਦੇ ਪਿਛਲੇ ਦਿਨ੍ਹੀ ਹੋਏ ਪਰਦਾਫਾਸ਼ ਵਿੱਚ ਪੁਲਿਸ ਵੱਲੋਂ ਹਿਰਾਸਤ ਵਿੱਚ ਲਏ ਗਏ ੨੯ ਮੁਲਜਮਾਂ ਵਿੱਚੋਂ ਇੱਕ ਸਾਹਿਲ ਨਾਮ ਦਾ ਨੌਜਵਾਨ ਲੜਕਾ ਹਲਕਾ ਆਤਮ ਨਗਰ-੧ ਦਾ ਬਲਾਕ ਕਾਂਗਰਸ ਕਮੇਟੀ ਪ੍ਰਧਾਨ ਵੀ ਹੈ ਇਹ ਜਾਣਕਾਰੀ ਭਾਜਪਾ ਦੇ ਬੁਲਾਰੇ ਗੁਰਦੀਪ ਸਿੰਘ ਗੋਸ਼ਾ ਨੇ ਸਾਂਝੀ ਕੀਤੀ। ਉਹਨਾਂ ਕਿਹਾ ਕਿ ਪੰਜਾਬ ਅੰਦਰ ਕਾਂਗਰਸ ਦੇ ਕਾਰਜਕਾਲ ਨੂੰ ਕੌਣ ਨਹੀਂ ਜਾਣਦਾ ਪਰ ਹੁਣ ਮੌਜੂਦਾ ਸਮੇਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਾੜਾ ਵੜਿੰਗ ਦੀ ਅਗਵਾਈ ਵਿੱਚ ਕਾਂਗਰਸ ਪਹਿਲਾ ਨਾਲੋਂ ਵੀ ਦੋ ਕਦਮ ਹੋਰ ਵੀ ਅੱਗੇ ਵੱਧ ਚੁੱਕੀ ਹੈ। ਪੰਜਾਬ ਦੀ ਨੌਜਵਾਨ ਪੀੜੀ ਜਿੱਥੇ ਪਹਿਲਾ ਨਸ਼ਿਆਂ ਦੇ ਦਲ ਦਲ ਵਿੱਚ ਧੱਸ ਚੁੱਕੀ ਸੀ ਹੁਣ ਲੁੱਟ-ਖੋਹ, ਡਕੈਤੀ ਤੇ ਕਤਲ ਦੀਆਂ ਵਾਰਦਾਤਾਂ ਵੱਲ ਨੂੰ ਕਦਮ ਵਧਾਉਣ ਦੇ ਨਾਲ ਨਾਲ ਲੋਕਾਂ ਨੂੰ ਠਗਣ ਵਾਲੇ ਨਵੇਂ ਨਵੇਂ ਢੰਗ ਤਰੀਕੇ ਅਪਣਾ ਰਹੀ ਹੈ। ਗੋਸ਼ਾ ਨੇ ਤੰਜ਼ ਕਸਦੇ ਹੋਏ ਕਿਹਾ ਕਿ ਰਾਜਾ ਵੜਿੰਗ ਦੀ ਅਗਵਾਈ ਵਿੱਚ ਜਿੱਥੇ ਪੰਜਾਬ ਦੇ ਨੌਜਵਾਨਾਂ ਵਿਚ ਤਰੱਕੀ ਵੇਖਣ ਨੂੰ ਮਿਲ ਰਹੀ ਹੈ ਉੱਥੇ ‘ਆਪ’ ਦੇ ਰਾਜ ਵਿੱਚ ਰੰਗਲੇ ਪੰਜਾਬ ਦੀ ਜਗ੍ਹਾਂ ਗੰਧਲੇ ਪੰਜਾਬ ਦੀ ਝਲਕ ਵੀ ਵੇਖਣ ਨੂੰ ਮਿਲ ਰਹੀ ਹੈ। ਗੋਸ਼ਾ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਕਾਂਗਰਸ ਅਤੇ ਆਪ ਦੋਨੋਂ ਇੱਕੋ ਹੱਟੀ ਦੇ ਚੱਟੇ-ਬੱਟੇ ਹਨ ਜੋ ਆਉਣ ਵਾਲੇ ਦਿਨ੍ਹਾਂ ਵਿੱਚ ਇੱਕ ਪਲੇਟ ਫਾਰਮ ਤੇ ਇਕੱਠੇ ਦਿਖਾਈ ਦੇਣਗੇ।

ਲੁਧਿਆਣਾ ਪੁਲਿਸ ਨੇ ਕੀਤਾ ਬਲਾਕ ਪ੍ਰਧਾਨ ਗ੍ਰਿਫਤਾਰ:-

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਪੁਲਿਸ ਵੱਲੋਂ 29 ਮੁੰਡੇ ਕੁੜੀਆਂ ਦੇ ਕਾਲ ਸੈਂਟਰ ਦੇ ਨੈਟਵਰਕ ਦਾ ਕੰਮ ਚਲਾਉਣ ਵਾਲੇ ਸਾਹਿਲ ਉਰਫ ਪੱਪਲ ਕਪੂਰ ਨੂੰ ਵੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਜਿਸ ਪਾਸੋਂ ਹੋਰ ਵੀ ਬਾਰੀਕੀ ਨਾਲ ਪੁਛਗਿੱਛ ਕੀਤੀ ਜਾਵੇਗੀ ਤਾਂ ਜੋ ਕੇ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।

Exit mobile version